Language(s) : Punjabi/Hindi/English
<marquee> ਟੈਗ HTML ਦਾ ਇੱਕ ਮਹੱਤਵਪੂਰਨ ਟੈਗ ਹੈ। ਵੈੱਬ ਪੇਜ਼ ਵਿੱਚ ਇਸ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕਰੋਲ (scroll) ਕਰਨ ਲਈ ਕੀਤੀ ਜਾਂਦੀ ਹੈ। ਇਸਦੀ ਮਦਦ ਨਾਲ ਕੰਟੈਂਟਸ ਨੂੰ ਲੇਟਵੇਂ (horizontal) ਰੂਪ ਵਿੱਚ (ਖੱਬੇ ਤੋਂ ਸੱਜੇ ਜਾਂ ਸੱਜੇ ਤੋਂ ਖੱਬੇ) (vertically) ਰੂਪ ਵਿੱਚ (ਉੱਪਰ ਤੋਂ ਹੇਠਾਂ ਜਾਂ ਹੇਠਾਂ ਤੋਂ ਉੱਪਰ) ਸਕਰੋਲ ਕੀਤਾ ਜਾ ਸਕਦਾ ਹੈ। <marquee> ਟੈਗ ਇੱਕ ਕੰਟੇਨਰ ਟੈਗ ਹੈ। ਇਹ ਟੈਗ HTML 5 ਵਿੱਚ deprecated ਕੀਤਾ ਗਿਆ ਹੈ। <marquee> ਟੈਗ ਨਾਲ ਵਰਤੇ ਜਾਣ ਵਾਲੇ ਕੁੱਝ ਮੁੱਖ ਐਟਰੀਬਿਊਟਸ ਹੇਠਾਂ ਦਿਤੇ ਗਏ ਹਨ।
Behavior: ਇਹ ਐਟਰੀਬਿਊਟਸ ਸਕਰੋਲਿੰਗ ਦੀ ਕਿਸਮ (scroling type)ਨੂੰ ਪਰਿਭਾਸ਼ਤ ਕਰਨ ਲਈ ਵਰਤਿਆ ਜਾਦਾ ਹੈ| scrol, slide, Alternate ਇਸ ਐਟਰੀਬਿਊਟ ਲਈ ਵਰਤੇ ਜਾਣ ਵਾਲੇ ਕੁਝ ਮੁੱਖ ਮੁੱਲ ਹਨ |
Bgcolor: ਇਹ ਐਟਰੀਬਿਊਟ ਸਕੋ੍ਲੇਬਲ ਟੈਕਸਟ ਲਈ ਬੈਕਗਰਾਊਂਡ ਰੰਗ ਸੈਟ ਕਰਨ ਲਈ ਵਰਤਿਆ ਜਾਦਾ ਹੈ ਅਸੀ ਇਸ ਐਟਰੀਬਿਊਟ ਮੁੱਲ ਵਜੋ ਰੰਗ ਦੇ ਹੈਕਸਾਡੇਸਿਮਲ-ਕੋਡ ਜਾਂ ਰੰਗ ਦੇ ਨਾ ਦੀ ਵਰਤੋਂ ਕਰ ਸਕਦੇ ਹਾਂ |
ᴅɪʀᴇᴄᴛɪᴏɴ: ਇਸ ਐਟਰੀਬਿਊਟ ਦੀ ਵਰਤੋਂ ਸਕਰੋਲਿੰਗ ਕੰਟੈਟ ਦੀ ਦਿਸ਼ਾ ਨਿਰਧਾਰਤ ਕਰਨ ਲਈ ਵਰਤਿਆ ਜਾਦਾ ਹੈ |ਇਸ ਐਟਰੀਬਿਊਟ ਲਈ ᴜᴩ(ਉਪਰ)ᴅᴏᴡɴ (ਹੇਠਾ) ʟᴇꜰᴛ ਜਾ ʀɪɢʜᴛ ਮੁੱਲ ਦੀ ਵਰਤੋ ਸਕਰੋਲਿੰਗ ਕੰਟੈਂਟ ਦਿਸ਼ਾ ਨਿਰਧਾਰਤ ਕਰਨ ਲਈ ਕੀਤੀ ਜਾਂ ਸਕਦੀ ਹੈ|
ᴡɪᴅᴛʜ : ਇਹ ਐਟਰੀਬਿਊਟ ਸਕਰੋਲੇਬਲ ਟੈਕਸਟ ਲਈ ᴡɪᴅᴛʜ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਦਾ ਹੈ | ਅਸੀ ਇਸ ਐਟਰੀਬਿਊਟ ਦਾ ਮੁੱਲ ਪਿਕਸਲ ਜਾ ਪ੍ਤੀਸ਼ਤ ਵਿੱਚ ਨਿਰਧਾਰਤ ਕਰ ਸਕਦੇ ਹਾਂ|
ʜᴇɪɢʜᴛ: ਇਹ ਐਟਰੀਬਿਊਟ ਸਕਰੋਲਿੰਗ ਟੈਕਸਟ ਲਈ ਉਚਾਈ ਪਰਿਭਾਸ਼ਤ ਕਰਨ ਲਈ ਵਰਤਿਆ ਜਾਦਾ ਹੈ| ਅਸੀ ਇਸ ਐਟਰੀਬਿਊਟ ਦਾ ਮੁੱਲ ਪਿਕਸਲ ਜਾ ਪ੍ਤੀਸ਼ਤ ਵਿੱਚ ਨਿਰਧਾਰਤ ਕਰ ਸਕਦੇ ਹਾਂ|
ʟᴏᴏᴩ: ਇਹ ਐਟਰੀਬਿਊਟ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਦਾ ਹੈ, ਕਿ ਕੰਟੈਟ ਨੂੰ ਕਿੰਨੀ ਵਾਰ ਸਕਰੋਲ ਕੀਤਾ ਜਾਵੇ| ਜੇਕਰ ਅਸੀ ਇਸ ਐਟਰੀਬਿਊਟ ਨੂੰ ਪਰਿਭਾਸ਼ਤ ਨਹੀ ਕਰਦੇ, ਤਾਂ ਕੰਟੈਂਟ ਲਗਾਤਾਰ ਹਮੇਸ਼ਾ ਲਈ ਸਕਰੋਲ ਹੁੰਦਾ ਰਹੇਗਾ|
ꜱᴄʀᴏʟʟᴀᴍᴏᴜɴᴛ : ਇਹ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਹਰੇਕ ਅੰਤਰਾਲ ਬਾਅਦ ਕੰਟੈਂਟ ਕਿੰਨਾ ਸਕਰੋਲ ਹੋਵੇ | ਇਸ ਐਟਰੀਬਿਊਟ ਦਾ ਮੁੱਲ ਪਿਕਸਲ ਵਿਚ ਪਰਿਭਾਸ਼ਿਤ ਕੀਤਾ ਜਾਦਾ ਹੈ,ਇਸਦਾ ਡਿਫਾਲਟ ਮੁੱਲ 6 ਪਿਕਸਲ ਹੁੰਦਾ ਹੈ|