URL ਕੀ ਹੈ? URL ਦੀਆ ਵੱਖ-ਵੱਖ ਕਿਸਮਾਂ ਦਾ ਵਰਨਣ ਕਰੋ।
URL ਦਾ ਅਰਥ ਹੈ ਯੂਨੀਫਾਰਮ ਰਿਸੋਰਸ ਲੋਕੇਟਰ। ਵੈੱਬ ਸਰਵਰ ਉਪਰ ਕਿਸੇ ਫਾਈਲ ਜਾਂ ਫੋਲਡਰ ਦੀ ਲੋਕੇਸ਼ਨ ਨੂੰ ਦਰਸਾਉਂਦਾ ਹੋਇਆ ਐਡਰੈਸ URL ਅਖਵਾਉਂਦਾ ਹੈ। ਹਰੇਕ ਵੈੱਬਸਾਈਟ ਜਾਂ ਵੈੱਬਪੇਜ ਦਾ ਇੱਕ ਵਿਲੱਖਣ URL ਹੁੰਦਾ ਹੈ।
ਉਦਾਹਰਨ ਲਈ: (https://www.gssskhokhar.com/) ਇਹ GSSS KHOKHAR ਦੀ ਵੈੱਬਸਾਈਟ ਦਾ URL ਹੈ।
URL ਦੀਆ ਕਿਸਮਾਂ : URL ਦੋ ਕਿਸਮਾਂ ਦੇ ਹੋ ਸਕਦੇ ਹਨ:
1) ਐਬਸੋਲਿਊਟ (Absolute) URL: ਐਬਸੋਲਿਊਟ URL ਕਿਸੇ File/ Folder ਦੇ ਪੂਰੇ ਐਡਰੈਸ ਨੂੰ ਦਰਸਾਉਂਦਾ ਹੈ।
ਉਦਾਹਰਣ ਲਈ: "d:/main/cat.jpg"
2) ਰੈਲੇਟਿਵ ( Relative) URL: Relative URL ਮੌਜੂਦਾ ਫਾਈਲ/ ਫੋਲਡਰ ਦੀ ਲੋਕੇਸ਼ਨ ਨੂੰ ਦਰਸਾਉਂਦਾ ਹੈ। ਇਸ URL ਵਿੱਚ ਆਮ ਤੌਰ ਤੇ ਸਿਰਫ Folder ਦਾ ਨਾਮ ਅਤੇ File ਨਾਮ , ਜਾਂ ਸਿਰਫ ਫਾਈਲ ਦਾ ਨਾਮ ਸ਼ਾਮਲ ਹੁੰਦਾ ਹੈ।
ਉਦਾਹਰਣ ਲਈ
:"cat.jpg"
Live Demo & Try it yourself!